COVID-19 ਮਹਾਂਮਾਰੀ ਦਾ ਸਾਡੀ ਮਾਨਸਿਕ ਸਿਹਤ ’ਤੇ ਵੱਡਾ ਅਸਰ ਪੈ ਰਿਹਾ ਹੈ ਅਤੇ ਕਿਸ਼ੋਰ ਅਵਸਥਾ ਵਾਲੇ ਬੱਚੇ ਖਾਸ ਤੌਰ ’ਤੇ ਕਮਜੋਰ ਹਨ। ਕਿਉਂਕਿ ਉਹਨਾਂ ਦੇ ਦਿਮਾਗ ਹਾਲੀ ਵਿਕਸਿਤ ਹੋ ਰਹੇ ਹਨ, ਅਤੇ ਉਹਨਾਂ ਨੇ ਅਜੇ ਤੱਕ ਜੀਵਨ ਦੇ ਕਈ ਅਨੁਭਵ ਨਹੀਂ ਕੀਤੇ, ਸਾਰੀਆਂ ਭਾਵਨਾਵਾਂ ਜੋ ਉਹ ਮਹਿਸੂਸ ਕਰ ਰਹੇ ਹਨ: ਉਦਾਸੀ, ਗੁੱਸਾ, ਤਣਾਅ, ਅਤੇ ਇਕੱਲਾਪਨ - ਵਧੇਰੇ ਤੀਬਰ ਹਨ। ਅਤੇ ਖੋਜ ਤੋਂ ਪਤਾ ਲੱਗਦਾ ਹੈ ਕਿ COVID-19 ਮਹਾਂਮਾਰੀ ਦੌਰਾਨ, ਕਿਸ਼ੋਰ ਅਵਸਥਾ ਵਾਲੇ ਬੱਚਿਆਂ ਵਿੱਚ ਉਦਾਸੀ (ਡਿਪ੍ਰੈਸ਼ਨ) ਜਾਂ ਚਿੰਤਾ ਦੇ ਦਰਮਿਆਨੇ ਤੋਂ ਗੰਭੀਰ ਲੱਛਣ ਦਿੱਖਣ ਦੀ ਵੱਧ ਸੰਭਾਵਨਾ ਹੁੰਦੀ ਹੈ (Mental Health America)। ਸਤੰਬਰ 2020 ਵਿੱਚ ਅੱਧੇ ਤੋਂ ਵੱਧ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਨੇ ਆਤਮਹੱਤਿਆ ਕਰਨ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਵਿਚਾਰ ਆਉਣ ਬਾਰੇ... read more